Sukhmani Sahib Path Punjabi

❴SHARE THIS PDF❵ FacebookX (Twitter)Whatsapp
REPORT THIS PDF ⚐

Sukhmani Sahib Path Punjabi

Sukhmani Sahib (Punjabi: ਸੁਖਮਨੀ ਸਾਹਿਬ) is usually translated to mean Prayer of Peace and joy of mind is a set of 192 padas (stanzas of 10 hymns) present in the holy Guru Granth Sahib, the main scripture and living Guru of Sikhism from Ang 262 to Ang 296 (about 35 count). This Gurbani text (writing of the Gurus) was written by the 5th Guru, Guru Arjan (1563–1606) at Amritsar in around 1602.

ਸਿੱਖ ਦੁਆਰਾ ਅਕਸਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਪ੍ਰਸਿੱਧ ਬਾਣੀਆਂ ਵਿਚੋਂ ਇਕ ਹੈ (ਗੁਰੂ ਦੀਆਂ ਰਚਨਾਵਾਂ)। ਇਹ ਵਿਅਕਤੀਗਤ ਤੌਰ ‘ਤੇ ਜਾਂ ਸਮੂਹ ਦੇ ਤੌਰ ਤੇ ਜਾਂ ਤਾਂ ਆਮ ਤੌਰ’ ਤੇ ਜਾਂ ਤਾਂ ਪੂਜਾ ਸਥਾਨ (ਗੁਰਦੁਆਰਾ) ਜਾਂ ਘਰ ਵਿਚ ਕੀਤਾ ਜਾ ਸਕਦਾ ਹੈ. ਪੂਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਿਚ ਲਗਭਗ 60 ਤੋਂ 90 ਮਿੰਟ ਲੱਗਦੇ ਹਨ, ਅਤੇ ਕਈ ਵਾਰ ਛੋਟੀ ਜਿਹੀ ਮੰਡਲੀ ਵਿਚ ਹਰ ਕੋਈ ਵਾਰੀ-ਵਾਰੀ ਪੜ੍ਹਨ ਨਾਲ ਕਰਦਾ ਹੈ.

Sukhmani Sahib Path (ਸੁਖਮਨੀ ਸਾਹਿਬ With Meaning)

ਸੁਖਮਨੀ ਸਹਿਬ ਦੀਆਂ ਵਿਸ਼ੇਸ਼ਤਾਈਆਂ
ੴ ਸਤਿਗੁਰ ਪ੍ਰਸਾਦਿ ॥ ਸਰੋਮਣੀ ਸ਼ਹੀਦ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਰੀ (ਇਹ ਬੇਰੀ ਰਾਮਸਰ ਵਿਖੇ ਮੌਜੂਦ ਹੈ) ਦੀ ਛਾਇਆ ਹੇਠ ਬਿਰਾਜਮਾਨ ਸਨ ।

ਇਸ ਸਮੇਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਪਾਸ ਆ ਕੇ ਬੇਨਤੀ ਕੀਤੀ ‘‘ਗਰੀਬ ਨਿਵਾਜ’ ! ਆਪ ਜੀ ਦੀ ਅਤੇ ਪਿਛਲੇ ਸਤਿਗੁਰਾਂ ਦੀ ਬਾਣੀ ਵਿੱਚ ‘ਸਵਾਸ’, ‘ਸਵਾਸ’ ਸਿਮਰਨ ਕਰਨ ਦੀ ਪ੍ਰਾਣੀ ਨੂੰ ਪ੍ਰੇਰਨਾ ਕੀਤੀ ਹੈ |

ਸੋ ਗਰੀਬ ਨਿਵਾਜ ! ਹਰ ਬੰਦਾ ‘ਸਵਾਸ, ਸਵਾਸ’ ਸਿਮਰਨ ਨਹੀਂ ਕਰ ਸਕਦਾ ਤਾਂ ਫਿਰ ਇਸ ਮਾਨਸ ਦੇਹੀ ਦਾ ਉਧਾਰ ਕਿਵੇਂ ਹੋਵੇ ? ਕ੍ਰਿਪਾ ਕਰੋ ਕੋਈ ਇਹੋ ਜਿਹੀ ਬਾਣੀ ਦਾ ਉਚਾਰਨ ਕਰੋ ਜਿਸ ਦੇ ਪਾਠ ਕਰਨ ਨਾਲ ਹਰ ਇਕ ਸਵਾਸ ਨੂੰ ਬੰਦਗੀ ਵਿੱਚ ਲਾ ਕੇ ਸਫਲ ਫਲ ਮਿਲ ਜਾਏ । ਬਾਣੀ ਆਸਾਨ ਹੋਵੇ, ਸਮਝਣ ਵਿੱਚ ਵੀ ਸਧਾਰਣ ਹੋਵੇ ਤੇ ਪੜ੍ਹਣ ਵਿੱਚ ਵੀ ਸੌਖੀ ਹੋਵੇ |

ਬੇਨਤੀ ਸੁਣਨ ਉਪਰੰਤ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, “ਬਾਣੀ ਦਾ ਉਚਾਰਣ ਹੋਵੇਗਾ।” ਉਸ ਤੋਂ ਬਾਦ ਗੁਰੂ ਸਾਹਿਬ ਜੀ ਨੇ ਰਾਮਸਰ ਸਾਹਿਬ’ ‘ ਸਰੋਵਰ ਦੇ ਕਿਨਾਰੇ (ਜਿਥੇ ਵਰਤਮਾਨ ਵਿੱਚ ਮੰਜੀ ਸਾਹਿਬ ਦਾ ਬੜਾ ਬਣਿਆ ਹੈ) ਬੈਠ ਕੇ ਸੁਖਮਨੀ ਸਾਹਿਬ ਦਾ ਉਚਾਰਣ ਕੀਤਾ |

ਸੁਖਮਨੀ ਸਾਹਿਬ ਦੇ ਚੌਵੀ ਹਜਾਰ ਅੱਖਰ ਹਨ । ਚੌਵੀ ਅਸਟਪਦੀਆਂ ਅਤੇ ਚੌਵੀ ਸਲੋਕ ਹਨ ਹਰ ਇਕ ਅਸਟਪਦੀ ਵਿੱਚ ਅੱਠ ਪਦ ਹਨ | ਹਰੇਕ ਪਦ ਵਿੱਚ ਦਸ ਪੰਗਤੀਆਂ ਹਨ | ਦੂਜੇ ਪਦ ਰਹਾਉ ਦੀਆਂ ਦੋ ਪੰਗਤੀਆਂ ਹਨ |

ਸੋ ਜੋ ਵੀ ਪਰੇਮ ਤੇ ਸ਼ਰਧਾ ਨਾਲ ਹਰ ਰੋਜ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਜਾਂ ਸੁਣਦੇ ਹਨ :

ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਤੇ ਉਹ ਮੁਕਤੀ ਪਦ ਪ੍ਰਾਪਤ ਕਰ ਲੈਂਦੇ ਹਨ |
ਉਹਨਾਂ ਤੇ ਜੰਤਰਾਂ, ਮੰਤਰਾਂ, ਟੂਣੇ ਆਦਿ ਦਾ ਕੋਈ ਅਸਰ ਨਹੀਂ ਹੁੰਦਾ, ਸਗੋਂ ਇਹ ਕਰਨ ਵਾਲੇ ਤੇ ਉਲਟੇ ਪੈ ਜਾਂਦੇ ਹਨ |
ਜਮਾਂ ਦਾ ਡਰ ਨਹੀਂ ਰਹਿੰਦਾ, ਜੋ ਜੀਵ ਨੂੰ ਮਰਨ ਤੋਂ ਬਾਦ ਬਹੁਤ ਔਖਾ ਕਰਕੇ ਲੈ ਜਾਂਦੇ ਹਨ |
ਉਹਨਾਂ ਤੇ ਦੁਸ਼ਮਨਾਂ ਦਾ ਵਾਰ ਨਹੀਂ ਚਲਦਾ ਭਾਵ ਦੁਸ਼ਮਣ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੇ ।
ਸਰੀਰਕ ਰੋਗਾਂ ਤੋਂ ਮੁਕਤ ਹੋ ਜਾਂਦੇ ਹਨ, ਸਗੋਂ ਅਸਾਧ ਰੋਗ ਵੀ ਠੀਕ ਹੋ ਜਾਂਦੇ ਹਨ । ਸਰਬ ਰੋਗ ਕਾ ਅਉਖਦ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥
ਗਉੜੀ ਸੁਖਮਨੀ ਮ: ੫ ॥

ਸਲੋਕੁ ॥

ੴਸਤਿਗੁਰ ਪ੍ਰਸਾਦਿ ॥
ਆਦਿ ਗੁਰਏ ਨਮਹ ॥
ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥
ਸ੍ਰੀ ਗੁਰਦੇਵਏ ਨਮਹ ॥੧॥

ਅਸਟਪਦੀ ॥
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥
ਸਿਮਰਉ ਜਾਸੁ ਬਿਸੁੰਭਰ ਏਕੈ ॥
ਨਾਮੁ ਜਪਤ ਅਗਨਤ ਅਨੇਕੈ ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖਰ ॥
ਕੀਨੇ ਰਾਮ ਨਾਮ ਇਕ ਆਖਰ ॥
ਕਿਨਕਾ ਏਕ ਜਿਸ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥
ਕਾਂਖੀ ਏਕੈ ਦਰਸ ਤੁਹਾਰੋ ॥
ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥
ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
ਪ੍ਰਭ ਕੈ ਸਿਮਰਨਿ ਸੁਫਲ ਫਲਾ ॥
ਸੇ ਸਿਮਰਹਿ ਜਿਨ ਆਪਿ ਸਿਮਰਾਏ ॥
ਨਾਨਕ ਤਾ ਕੈ ਲਾਗਉ ਪਾਏ ॥੩॥

ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੂਝੈ ॥
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
ਪ੍ਰਭ ਕੈ ਸਿਮਰਨਿ ਪੂਰਨ ਆਸਾ ॥
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
ਨਾਨਕ ਜਨ ਕਾ ਦਾਸਨਿ ਦਸਨਾ ॥੪॥

ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
ਨਾਨਕ ਜਨ ਕੀ ਮੰਗੈ ਰਵਾਲਾ ॥੫॥

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
ਨਾਨਕ ਸਿਮਰਨ ਪਰੈ ਭਾਗਿ ॥੬॥

You can download the Sukhmani Sahib Path PDF using the link given below.

2nd Page of Sukhmani Sahib Path PDF
Sukhmani Sahib Path

Sukhmani Sahib Path PDF Free Download

REPORT THISIf the purchase / download link of Sukhmani Sahib Path PDF is not working or you feel any other problem with it, please REPORT IT by selecting the appropriate action such as copyright material / promotion content / link is broken etc. If this is a copyright material we will not be providing its PDF or any source for downloading at any cost.

SIMILAR PDF FILES