Apsara Punjabi Book - Summary
Creating awareness about the struggles faced by women, the Apsara Punjabi Book PDF serves as a powerful tool for empowerment. This book can help countless women understand that it is crucial to take a stand against injustice before it becomes too late. Instead of enduring violence, it is essential to twist the hand of the oppressor, as prolonged suffering can weaken one’s spirit over time. It is always better to seek solutions quickly. Many Indian women find it particularly challenging, as they are taught from childhood to accept oppression silently. Consequently, sometimes an entire lifetime can pass before they decide to fight back against injustice.
The Importance of Speaking Out
While saying these things is relatively easy, the reality often prevents women from showing even a little courage. But once someone gathers the strength to act, it becomes a matter of determination. If not, be prepared to endure a lifetime of suffering. Preet Kanth has beautifully portrayed the psychological state of women in this book. Explaining the mindset of the opposite gender is never easy.
ਔਰਤ ਦਾ ਦਰਦ ਬਿਆਨ ਕਰਦੀ ਹੈ ਅਪਸਰਾ Book
‘ਅਪਸਰਾ’ ਪ੍ਰੀਤ ਕੈਂਥ ਦੀ ਪਹਿਲੀ ਵਾਰਤਕ ਦੀ ਕਿਤਾਬ ਹੈ। ਇਹ ਉਹ ਹਜ਼ਾਰਾਂ ਕੁੜੀਆਂ ਦੀ ਕਹਾਣੀ ਦੱਸਦੀ ਹੈ ਜੋ ਤਸੀਹੇ ਆਪਣੇ ਪਿੰਡੇ ‘ਤੇ ਝੱਲਦੀਆਂ ਹਨ। ਇਸ ਕਿਤਾਬ ਦੇ ਜ਼ਰੀਏ ਪ੍ਰੀਤ ਕੈਂਥ ਨੇ ਅਪਸਰਾਂ ਦੇ ਦਰਦ ਨੂੰ ਆਪਣਾ ਦਰਦ ਸਮਝਿਆ ਤੇ ਉਸ ਨੂੰ ਆਪਣੀਆਂ ਹਥੇਲੀਆਂ ਦੀ ਛਾਂ ਕੀਤੀ ਹੈ। ਕਿਤਾਬ ਵਿਚਲੀ ਜੋ ਮੇਨ ਪਾਤਰ ਦਾ ਦਰਦ ਹੈ ਉਹ ਸਾਡੇ ਸਮਾਜ ਦੇ ਇਰਦ-ਗਿਰਦ ਹੀ ਕਿਤੇ ਵਾਪਰ ਰਿਹਾ ਹੈ। ਜਿਸ ਦਰਦ ਨੂੰ ਪ੍ਰੀਤ ਕੈਂਥ ਦੀ ਅੱਖ ਫੜਦੀ ਹੈ। ਕੈਂਥ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਕਲਪਨਾ ਵੀ ਉਸ ਤਰੀਕੇ ਦੀ ਕਰਦਾ ਹੈ। ਜੋ ਅਹਿਸਾਸ ਦਾ ਢਿੱਡ ਚੀਰਨ ਵਾਲੀ ਧਿਰ ਦੇ ਖ਼ਿਲਾਫ਼ ਆਵਾਜ਼ ਉਠਾਉਦੀ ਹੈ। ਔਰਤ ਦਾ ਚਿਹਰਾ ਸਾਡੇ ਇਤਿਹਾਸ-ਮਿਥਿਹਾਸ ਵਿਚ ਧੁੰਦਲਾ ਹੀ ਰਿਹਾ ਹੈ ਜਾਂ ਜਾਣਬੁੱਝ ਕੇ ਕਰ ਦਿੱਤਾ ਜਾਂਦਾ ਹੈ। ਪ੍ਰੀਤ ਨੇ ਇਸ ਧੁੰਦਲੇ ਚਿਹਰਿਆਂ ਪਿੱਛੇ ਜੋ ਦਰਦ ਪਨਪ ਰਿਹਾ ਹੈ ਜਾਂ ਔਰਤ ਦੀਆਂ ਜੋ ਆਪਣੀ ਇੱਛਾਵਾਂ ਨੇ ਉਸ ਨੂੰ ਕਿਸ ਹੱਦ ਤਕ ਅੱਖੋ-ਪਰੋਖੇ ਕੀਤਾ ਜਾਂਦਾ ਹੈ ਉਸ ਸਾਰੇ ਵਰਤਾਰੇ ਨੂੰ ਬਾਖੂਬੀ ਬਿਆਨ ਕੀਤਾ ਹੈ।
ਕੈਂਥ ਨੇ ਇਸ ਕਿਤਾਬ ਦੀ ਵਿਧਾ ਬਾਰੇ ਨਹੀਂ ਦੱਸਿਆ ਬਲਕਿ ਕਿਤਾਬ ਆਪ ਬੋਲਦੀ ਹੈ ਕਿ ਮੈਂ ਕੋਈ ਵੀ ਵਿਧਾ ‘ਚ ਹੋਵਾ ਪਰ ਹਾਂ ਇਕ ਸਦੀਆਂ ਤੋਂ ਹੁੰਦੇ ਆ ਰਹੇ ਔਰਤ ਦੇ ਅੱਤਿਆਚਾਰ ਦਾ ਹੀ ਰੂਪ। ਇਸ ਕਿਤਾਬ ਵਿਚ ਆਈ ਹਰੇਕ ਔਰਤ ਨਾ-ਪੱਖੀ ਸੋਚ ਨਹੀਂ ਰੱਖਦੀ ਬਲਕਿ ਜ਼ਿੰਦਗੀ ਨਾਲ ਲੜ ਕੇ ਜਿਊਣ ਵਿਚ ਵਿਸ਼ਵਾਸ ਰੱਖਦੀ ਹੈ। ਇਹ ਕਿਤਾਬ ਬਹੁ-ਗਿਣਤੀ ਵਿਚ ਪੜ੍ਹੀ ਵੀ ਇਸ ਕਰ ਕੇ ਗਈ ਹੈ ਕਿਉਕਿ ਇਹ ਸਮਾਜ ਦਾ ਉਹ ਸੱਚ ਚਿਤਰਦੀ ਹੈ ਜਿਸ ਨੂੰ ਜਗੀਰਦਾਰੀ ਸੋਚ ਆਪਣੇ ਪਾਵੇ ਨਾਲ ਬੰਨ੍ਹ ਕੇ ਰੱਖਣ ਵਿਚ ਹੀ ਆਨੰਦ ਮਹਿਸੂਸ ਕਰਦੀ ਰਹੀ। ਔਰਤ ਨੂੰ ਭੋਗ ਦਾ ਸਾਧਨ ਜਾਂ ਕਾਮਨਾ ਫੈਲਾਉਣ ਵਾਲੀ ਬਣਾ ਦੇਣਾ। ਇਸ ਸਾਰੇ ਪਿੱਛੇ ਕੀ-ਕੀ ਕਾਰਨ ਹਨ, ਉਹ ਸਾਰੇ ਇਕ-ਇਕ ਕਰ ਕੇ ਇਸ ਕਿਤਾਬ ਵਿਚ ਆਏ। ਇਸ ਨੂੰ ਸਮਝਣ ਲਈ ਇਕ ਪਾਤਰ ਦੇ ਬੋਲ ਸੁਣੋ। ‘ ਥੋੜਾ ਸਮਾਂ ਹੱਸਣ ਦਾ ਤੇ ਬਹੁਤਾ ਸਮਾਂ ਰੋਣ ਦਾ। ਕਿਸਮਤ ਵਿਚ ਦੁੱਖਾਂ ਨੂੰ ਮੈਂ ਸੀਨੇ ‘ਤੇ ਲਿਖਾ ਕੇ ਲਿਆਈ ਸੀ, ਇਹ ਥੋੜੇ-ਥੋੜੇ ਸਮੇਂ ਬਾਅਦ ਦਸਤਕ ਦਿੰਦੇ। ਮੁਸ਼ਕਲਾਂ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਪਰ ਕਦੇ ਅਸਲੀਅਤ ਤੋਂ ਨਹੀਂ ਭੱਜੀ। ਸਾਹਮਣੇ ਕੀਤਾ ਜਿੱਦਾ ਵੀ ਕੀਤਾ ਡਟ ਕੇ ਨਹੀਂ ਬੇਸ਼ੱਕ ਚੁੱਪ ਕਰ ਕੇ ਹੀ ਸਹੀ। ਉਡੀਕ ਰਹੀ ਸੀ ਕਦੋਂ ਮੇਰੇ ਵਿਹੜੇ ਖੁਸ਼ੀਆਂ ਪੈਰ ਪਾਉਣਗੀਆਂ’। ਇਹ ਪਾਤਰ ਆਪਣੀ ਖ਼ੁਸ਼ੀਆਂ ਦੀ ਤਲਾਸ਼ ਵਿਚ ਕਿਸ ਦੇ ਭਰੋਸੇ ਬੈਠੀ ਹੈ ਉਸ ਦੀਆਂ ਭਾਵਨਾਵਾਂ ਸਾਫ਼ ਦੱਸ ਰਹੀਆਂ ਨੇ। ਪ੍ਰੀਤ ਕੈਂਥ ਦੀ ਕਿਤਾਬ ਸਮਾਜ ਦੀਆਂ ਉਹਲੇ ਕੀਤੀਆਂ ਤਸਵੀਰਾਂ ਦਿਖਾਉਦੀ ਹੈ। ਇਹ ਕਿਤਾਬ ਪੜ੍ਹਣਯੋਗ ਹੈ। Download PDF to read more about this impactful story.
Discover the Apsara Punjabi Book PDF and understand the important message it contains. Don’t miss the chance to download this enlightening read today!